News

ਫ਼ਿਰੋਜ਼ਪੁਰ 7 ਫਰਵਰੀ 2018 (ਪੰਕਜ ਕੁਮਾਰ ) ਅੱਜ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਆਈ.ਏ.ਐਸ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਮਾਲ ਤਹਿਸੀਲਦਾਰ ਸ੍ਰ: ਮਨਜੀਤ ਸਿੰਘ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਵੱਖ-ਵੱਖ ਦਫ਼ਤਰਾਂ, ਬੇਸਮੈਂਟ, ਕੰਪਲੈਕਸ ਦੇ ਆਲੇ-ਦੁਆਲੇ, ਪਖਾਨਿਆਂ ਆਦਿ ਦੀ ਸਫ਼ਾਈ ਤੇ ਪ੍ਰਬੰਧਾਂ ਆਦਿ ਦਾ ਜਾਇਜ਼ਾ ਲਿਆ। ਉਨ੍ਹਾਂ ਪਖਾਨਿਆਂ ਦੀ ਸਫ਼ਾਈ, ਆਲੇ-ਦੁਆਲੇ...
ਸਮਾਲਸਰ,7 ਫਰਵਰੀ (ਜਸਵੰਤ ਗਿੱਲ)-ਹਲਕਾ ਬਾਘਾਪੁਰਾਣਾ ਦੇ ਪਿੰਡ ਵੈਰੋਕੇ, ਮਾੜੀ ਮੁਸਤਫ਼ਾ, ਮੋੜ ਅਤੇ ਠੱਠੀ ਭਾਈ ਆਦਿ ਪਿੰਡਾਂ ਦੇ ਵਲੰਟੀਅਰ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੈਪਟਨ ਗੁਰਬਿੰਦਰ ਸਿੰਘ ਕੰਗ ਅਤੇ ਸੀਨੀਅਰ ਵਰਕਰ ਦੀਪਕ ਅਰੋੜਾ ਸਮਾਲਸਰ ਨੇ ਵਿਸ਼ੇਸ਼ ਮੀਟਿੰਗ ਕਰਕੇ ਉਨ੍ਹਾਂ ਨੂੰ ਪਾਰਟੀ ਪ੍ਰਤੀ ਮੁੜ ਤੋਂ ਸੁਚੇਤ ਹੋਣ ਲਈ ਕਿਹਾ। ਕੈਪਟਨ ਕੰਗ ਨੇ ਆਮ ਲੋਕਾਂ ਨਾਲ ਮਿਲਕੇ ਉਨ੍ਹਾਂ ਦੀਆਂ ਦੁੱਖ ਤਕਲੀਫਾਂ ਸੁਣੀਆਂ ਅਤੇ ਪਾਰਟੀ ਦੇ ਵਰਕਰਾਂ ਨੂੰ ਕਾਂਗਰਸ ਸਰਕਾਰ ਦੀਆਂ...
ਫ਼ਿਰੋਜ਼ਪੁਰ, 7 ਫਰਵਰੀ (ਪੰਕਜ ਕੁਮਾਰ )- ਪੁਲਿਸ ਵਿਭਾਗ ਦੀ ਕਾਰਜ ਪ੍ਰਣਾਲੀ ਤੋਂ ਸਕੂਲੀ ਬੱਚਿਆਂ ਨੂੰ ਜਾਣੂ ਕਰਵਾਉਣ ਲਈ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਫ਼ਿਰੋਜ਼ਪੁਰ ਅਤੇ ਨੈਸ਼ਨਲ ਸਾਇੰਸ ਰਿਸਰਚ ਇੰਸਟੀਚਿਊਟ ਫ਼ਾਰ ਟੀਨਏਜਰਜ਼ ਦੁਆਰਾ ਸਾਂਝੇ ਰੂਪ ਵਿਚ ਸਟੇਟ ਪੁਲਿਸ ਕੋਰ ਕਮੇਟੀ ਚੰਡੀਗੜ੍ਹ ਦੀ ਅਗਵਾਈ ਹੇਠ ਭਸੀਨ ਪੈਲੇਸ ਫ਼ਿਰੋਜ਼ਪੁਰ ਛਾਉਣੀ ਵਿਖੇ ਜ਼ਿਲ੍ਹਾ ਪੱਧਰੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਡੀ.ਆਈ.ਜੀ ਸ਼੍ਰ. ਰਾਜਿੰਦਰ ਸਿੰਘ ਆਈ.ਪੀ.ਐਸ ਫ਼ਿਰੋਜ਼ਪੁਰ ਰੇਂਜ ਅਤੇ ਸ੍ਰ: ਭੁਪਿੰਦਰ...
ਬਰਗਾੜੀ 7 ਫਰਵਰੀ (ਮਨਪ੍ਰੀਤ ਸਿੰਘ ਬਰਗਾੜੀ, ਸਤਨਾਮ ਬੁਰਜ ਹਰੀਕਾ)-ਸਰਕਾਰੀ ਐਲੀਮੈਟਰੀ ਸਕੂਲ ਬਰਗਾੜੀ -1 ਵਿਖੇ ਬੱਚਿਆਂ ‘ਚ ਆਇਓੁਡੀਨ ਦੀ ਘਾਟ ਸਬੰਧੀ ਜਾਂਚ ਕੈਂਪ ਲਾਇਆਂ ਗਿਆ। ਇਸ ਸਮੇਂ ਇਸ ਸਬੰਧੀ ਜਾਂਚ ਕਰਨ ਆਈ ਮੈਡੀਕਲ ਟੀਮ ਦੇ ਮਾਹਿਰਾਂ ਨੇ ਦੱਸਿਆਂ ਕਿ ਸਾਨੂੰ ਘਰਾਂ ਵਿੱਚ ਆਇਓਡੀਨ ਨਮਕ ਦੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਆਇਓਡੀਨ ਦੀ ਘਾਟ ਕਾਰਨ ਬੱਚੇ ਕਈ ਤਰਾਂ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਤੋਂ ਇਲਾਵਾ ਨਮਕ ਨੂੰ ਸਮੇਤ ਪੋਲੀਥੀਨ ਸਟੀਲ ਦੇ ਬੰਦ...
ਬਰਗਾੜੀ 7 ਫਰਵਰੀ (ਸਤਨਾਮ ਬੁਰਜ ਹਰੀਕਾ, ਮਨਪ੍ਰੀਤ ਸਿੰਘ ਬਰਗਾੜੀ) -ਗੌਤਮ ਬੁੱਧ ਯੂਨੀਵਰਸਿਟੀ ਵੱਲੋਂ ਗਰੇਟਰ ਨੋਇਡਾ ਵਿਖੇ ਮਨਾਏ ਗਏ 22 ਵੇਂ ਰਾਸ਼ਟਰੀ ਯੁਵਾ ਫੈਸਟੀਵਲ ‘ਚ ਨਹਿਰੂ ਯੁਵਾ ਕੇਂਦਰ ਫਰੀਦਕੋਟ ਦੇ ਯੂਥ ਕੋਆਡੀਨੇਟਰ ਰਘਬੀਵਰ ਸਿੰਘ ਖਹਿਰਾ ਦੀ ਅਗਵਾਈ ਹੇਠ ਫਰੀਦਕੋਟ ਜਿਲੇ ਦੇ ਬਰਗਾੜੀ ਪਿੰਡ ਦੇ ਨੌਜਵਾਨ ਮਨਿੰਦਰ ਸਿੰਘ ਢਿੱਲੋਂ ਨੇ ਭਾਗ ਲੈ ਕੇ ਪੰਜਾਬ ਦੀ ਪ੍ਰਤੀਨਿਧਤਾ ਕੀਤੀ। ਇਸ ਨੌਜਵਾਨ ਨੇ ਪੰਜਾਬੀ ਪਹਿਰਾਵਾ ਪਹਿਨ ਕੇ ਇਸ ਸਮਾਗਮ ‘ਚ ਸ਼ਿਰਕਤ ਕੀਤੀ ਜੋ ਕੇ ਵੱਖ-ਵੱਖ...
ਮੋਗਾ, 7 ਫਰਵਰੀ (ਜਸ਼ਨ)-ਮੋਗਾ ਸ਼ਹਿਰ ਦੀ ਪ੍ਰਮੁੱਖ ਸਿੱਖਿਆ ਸੰਸਥਾ ਮਾੳੂਂਟ ਲਿਟਰਾ ਜ਼ੀ ਸਕੂਲ ਨੂੰ ਦੇਸ਼ ਦੇ ਸਭ ਤੋਂ ਜ਼ਿਆਦਾ ਵਾਤਾਵਰਨ ਅਨੂਕੂਲ ਪੁਰਸਕਾਰ ਦੇ ਖਿਤਾਬ ਨਾਲ ਨਿਵਾਜਿਆ ਗਿਆ ਹੈ। ਅੱਜ ਦਿੱਲੀ ਵਿਖੇ ਆਯੋਜਿਤ ਐਵਾਰਡ ਸਮਾਗਮ ਦੌਰਾਨ ਭਾਰਤ ਦੇ ਮਾਨਵ ਸੰਸਾਧਨ ਵਿਕਾਸ ਮੰਤਰੀ ਪ੍ਰਕਾਸ਼ ਜਾਵੇੜਕਰ ਨੇ ਮਾੳੂਂਟ ਲਿਟਰਾ ਜ਼ੀ ਸਕੂਲ ਮੋਗਾ ਦੀ ਪਿ੍ਰੰਸੀਪਲ ਨਿਰਮਲ ਧਾਰੀ ਨੂੰ ਸਕੂਲ ਲਈ ਇਹ ਮਾਣਮੱਤਾ ਐਵਾਰਡ ‘ਗ੍ਰੀਨ ਸਕੂਲ ਐਵਾਰਡ’ ਦੇ ਕੇ ਸਨਮਾਨਤ ਕੀਤਾ। ਇਸ ਸਬੰਧੀ ਅੱਜ ਸਕੂਲ...
ਸਮਾਲਸਰ,7 ਫਰਵਰੀ (ਜਸਵੰਤ ਗਿੱਲ)- ਕਸਬਾ ਸਮਾਲਸਰ ਵਿਖੇ ਚੱਲ ਰਹੀ ਸਮਾਲਸਰ ਸਮਾਜ ਸੇਵਾ ਸੰਮਤੀ ਦੀ ਇੱਕ ਵਿਸ਼ੇਸ਼ ਇਕੱਤਰਤਾ ਸੰਮਤੀ ਪ੍ਰਧਾਨ ਡਾ: ਬਲਰਾਜ ਸਿੰਘ ਰਾਜੂ ਦੀ ਅਗਵਾਈ ਹੇਠ ਹੋਈ। ਇਸ ਵਿਸ਼ੇਸ਼ ਇਕੱਤਰਤਾ ਦੌਰਾਨ ਸੰਮਤੀ ਨੇ ਆਪਣੀ ਨਵੀਂ ਕਮੇਟੀ ਦੀ ਚੋਣ ਕੀਤੀ। ਸੰਮਤੀ ਵੱਲੋਂ ਡਾ: ਬਲਰਾਜ ਸਿੰਘ ਰਾਜੂ ਨੂੰ ਲਗਾਤਾਰ 14 ਵੀਂ ਵਾਰ ਸੰਮਤੀ ਦਾ ਪ੍ਰਧਾਨ ਚੁਣਿਆ ਗਿਆ। ਉਨਾਂ ਤੋਂ ਇਲਾਵਾ ਪੈ੍ਰਜੈਕਟ ਡਾਇਰੈਕਟਰ ਬਾਵਾ ਭੱਲਾ,ਚੈਅਰਮੈਨ ਸੁਖਦੇਵ ਸੋਢੀ,ਮੀਤ ਪ੍ਰਧਾਨ ਰਾਕੇਸ਼ ਕੁਮਾਰ...
ਮੋਗਾ, 6 ਫਰਵਰੀ (ਜਸ਼ਨ) ਵਿਸ਼ਵ ਹਿੰਦੂ ਪਰਿਸ਼ਦ ,ਬਜਰੰਗ ਦਲ,ਭਾਰਤ ਮਾਤਾ ਮੰਦਿਰ ਕਮੇਟੀ ਅਤੇ ਦੁਰਗਾ ਵਾਹਿਨੀ ਦੀ ਸੰਯੁਕਤ ਮੀਟਿੰਗ ਅੱਜ ਭਾਰਤ ਮਾਤਾ ਮੰਦਿਰ ’ਚ ਬਜਰੰਗ ਦਲ ਪੰਜਾਬ ਦੇ ਸਹਿ ਸੂਬਾ ਸੰਯੋਜਕ ਰਾਜਪਾਲ ਠਾਕੁਰ ,ਵਿਹਿਪ ਦੇ ਜ਼ਿਲਾ ਪ੍ਰਧਾਨ ਵਿਜੇ ਅਰੋੜਾ,ਮੰਦਿਰ ਕਮੇਟੀ ਦੇ ਪ੍ਰਧਾਨ ਡਾ: ਸੀਮਾਂਤ ਗਰਗ ਦੀ ਪ੍ਰਧਾਨਗੀ ’ਚ ਆਯੋਜਿਤ ਕੀਤੀ ਗਈ। ਬੈਠਕ ਨੂੰ ਸੰਬੋਧਿਤ ਕਰਦਿਆਂ ਪਤਵੰਤਿਆਂ ਨੇ ਦੱਸਿਆ ਕਿ ਬਜਰੰਗ ਦਲ ,ਭਾਰਤ ਮਾਤਾ ਮੰਦਿਰ ਅਤੇ ਦੁਰਗਾ ਵਾਹਿਣੀ ਵੱਲੋਂ ਸੰਯੁਕਤ ਤੌਰ...
ਨਵੀਂ ਦਿੱਲੀ, 6 ਫਰਵਰੀ (ਪੱਤਰ ਪਰੇਰਕ) -ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਹਿਲਾ ਤੇ ਬਾਲ ਵਿਕਾਸ ਬਾਰੇ ਕੇਂਦਰੀ ਮੰਤਰੀ ਮੇਨਕਾ ਗਾਂਧੀ ਨੂੰ ਸੂਬੇ ਵਿੱਚ ਸ਼ਰਤ ਲਾ ਕੇ ਕੁੱਤਿਆਂ ਦੀ ਲੜਾਈ ਕਰਵਾਉਣ ਦੀ ਵਧ ਰਹੀ ਅਲਾਮਤ ਦੀ ਵਿਸਥਾਰਤ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ। ਇਹ ਭਰੋਸਾ ਕੇਂਦਰੀ ਮੰਤਰੀ ਨਾਲ ਇਕ ਮੀਟਿੰਗ ਦੌਰਾਨ ਦਿੱਤਾ ਜਿਨਾਂ ਨੇ ਅੱਜ ਇੱਥੇ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ। ਕੇਂਦਰੀ ਮੰਤਰੀ ਨੇ ਸ਼ਰਤ ਲਾ ਕੇ ਕੁੱਤਿਆਂ ਦੀ ਲੜਾਈ ਕਰਵਾਉਣ...
ਚੰਡੀਗੜ, 6 ਫਰਵਰੀ: (ਜਸ਼ਨ)ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸ਼ਹਿਰੀ ਯੋਜਨਾਬੰਦੀ ਅਤੇ ਵਿਕਾਸ ਅਥਾਰਟੀ (ਪੁਡਾ) ਵਿੱਚ ਤਕਨੀਕੀ ਅਤੇ ਗੈਰ-ਤਕਨੀਕੀ ਵੱਖ-ਵੱਖ ਕਾਡਰਾਂ ਦੀਆਂ 167 ਅਸਾਮੀਆਂ ਦੀ ਸਿੱਧੀ ਭਰਤੀ ਲਈ ਹਰੀ ਝੰਡੀ ਦੇ ਦਿੱਤੀ ਹੈ। ਇਹ ਫੈਸਲਾ ਪੁਡਾ ਦੇ ਹੇਠ ਵਿਸ਼ੇਸ਼ ਵਿਕਾਸ ਅਥਾਰਟੀਜ਼ ਦੇ ਕੰਮ-ਕਾਜ ਵਿੱਚ ਸੁਧਾਰ ਲਿਆਉਣ ਅਤੇ ਦਰੁਸਤ ਕਰਨ ਦੇ ਉਦੇਸ਼ ਵਜੋਂ ਲਿਆ ਗਿਆ ਹੈ ਕਿਉਂਕਿ ਵੱਖ-ਵੱਖ ਕਾਡਰਾਂ ਦੇ ਵੱਡੀ ਗਿਣਤੀ ਮੁਲਾਜ਼ਮਾਂ ਦੇ ਪਿਛਲੇ ਕੁਝ ਸਾਲਾਂ...

Pages