ਸਾਦਿਕ,23ਮਈ (ਰਘਬੀਰ ਸਿੰਘ) :- ਪੰਜਾਬ ਸਰਕਾਰ ਵੱਲੋਂ ਸੂਬੇ ਭਰ ‘ਚ ਚੱਲ ਰਹੀ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੀ ਮਿਆਦ 31 ਅਕਤੂਬਰ 2018 ਤੱਕ ਵਧਾ ਦਿੱਤੀ ਗਈ ਹੈ।ਇਸ ਜਾਣਕਾਰੀ ਨੂੰ ਲਾਭਪਾਤਰੀਆਂ ਤੱਕ ਪਹੁੰਚਾਉਣ ਦੇ ਮੰਤਵ ਨਾਲ ਸਿਵਲ ਸਰਜਨ ਡਾ. ਰਾਜਿੰਦਰ ਕੁਮਾਰ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਜਗਰਾਜ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬੀਮਾ ਯੋਜਨਾ ਸਬੰਧੀ ਜਾਗਰੂਕਤਾ ਸਮਗਰੀ ਤਿਆਰ ਕਰ ਫੀਲਡ ਸਟਾਫ ਅਤੇ ਆਸ਼ਾ ਰਾਹੀਂ ਹਰ ਪਿੰਡ-ਕਸਬੇ ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ...
News
ਮੋਗਾ,23 ਮਈ (ਜਸ਼ਨ)- ਆਪਣੇ ਚਾਰ ਸਾਲਾਂ ਦੇ ਸ਼ਾਸਨ ਦੌਰਾਨ ਕੇਂਦਰ ਦੀ ਬੀ ਜੇ ਪੀ ਸਰਕਾਰ ਨੇ ਦੇਸ਼ ਦਾ ਸਾਰਾ ਧੰਨ ,ਮਾਲ ਖਜ਼ਾਨੇ ਕਾਰਪੋਰੇਟ ਘਰਾਣਿਆਂ ਅਤੇ ਕੰਪਨੀਆਂ ਨੂੰ ਲੁਟਾ ਕੇ ਦੇਸ਼ ਦੀ ਜਨਤਾ ਨਾਲ ਧਰੋਹ ਕਮਾਇਆ ਹੈ ,ਜਿਸ ਦਾ ਨਤੀਜਾ ਆਉਣ ਵਾਲੇ ਚੁਣਾਵੀ ਵਰੇ ਵਿਚ ਕੇਂਦਰ ਸਰਕਾਰ ਨੂੰ ਭੁਗਤਣਾ ਪਵੇਗਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸੀ ਪੀ ਆਈ ਦੇ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ‘ਪੋਲ ਖੋਲ ਹੱਲਾ ਬੋਲ ’ ਦੌਰਾਨ ਮੋਗਾ ਵਿਖੇ ਕੀਤੇ ਗਏ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਪਾਰਟੀ...
ਮੋਗਾ,22 ਮਈ (ਜਸ਼ਨ): ਪੰਜਾਬ ਦੇ ਦਰਿਆਈ ਪਾਣੀਆਂ ਵਿੱਚ ਫੈਕਟਰੀਆਂ ਦੇ ਦੂਸ਼ਿਤ ਪਾਣੀ ਦੇ ਹੋ ਰਹੇ ਮਿਸ਼ਰਣ ਦੀ ਘਟਨਾ ਨੇ ਪੰਜਾਬੀਆਂ ਨੂੰ ਦਹਿਲਾ ਕੇ ਰੱਖ ਦਿੱਤਾ ਹੈ ਤੇ ਸਰਕਾਰਾਂ ਇਸ ਪ੍ਤੀ ਆਪਣੀ ਬਣਦੀ ਜ਼ਿਮੇਵਾਰੀ ਤੋਂ ਭੱਜਦੀਆਂ ਨਜ਼ਰ ਆ ਰਹੀਆਂ ਹਨ । ਇੱਕ ਪਾਸੇ ਪੰਜਾਬ ਦੇ ਲੋਕ, ਪਸ਼ੂ ਅਤੇ ਜਲ ਜੀਵ ਦੂਸ਼ਿਤ ਪਾਣੀ ਕਾਰਨ ਖਤਰਨਾਕ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਜਾ ਰਹੇ ਹਨ ਤੇ ਦੂਸਰੇ ਪਾਸੇ ਮੁੱਖ ਮੰਤਰੀ ਛੁੱਟੀਆਂ ਮਨਾਉਣ ਲਈ ਪਹਾੜਾਂ ਤੇ ਗਏ ਹੋਏ ਹਨ ਤੇ ਸਰਕਾਰ ਦੇ...
ਮੋਗਾ, 22 ਮਈ (ਜਸ਼ਨ) - ਸਥਾਨਕ ਤਹਿਸੀਲ ਕੰਪਾਊਡ ਵਿੱਚ ਪੀਣ ਵਾਲੇ ਪਾਣੀ ਦੀ ਸਹੂਲਤ ਨਾ ਹੋਣ ਕਾਰਨ ਲੋਕਾਂ ਨੰੂ ਬਹੁਤ ਹੀ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਦ ਇਸ ਸਮੱਸਿਆ ਬਾਰੇ ਏਕ ਜੋਤ ਸੇਵਾ ਸੋਸਾਇਟੀ ਦੇ ਮੈਬਰਾਂ ਨੰੂ ਪਤਾ ਲੱਗਾ ਤਾਂ ਉਹਨਾਂ ਨੇ ਤੁਰੰਤ 200 ਲੀਟਰ ਪਾਣੀ ਵਾਲੀ ਟੈਂਕੀ ਤਹਿਸੀਲ ਕੰਪਾਊਡ ਵਿੱਚ ਪਹੁੰਚਾਈ ਤਾਂ ਜੋ ਪੈ ਰਹੀ ਅੱਤ ਦੀ ਗਰਮੀ ਦੌਰਾਨ ਲੋਕਾਂ ਨੂੰ ਪੀਣ ਵਾਲਾ ਪਾਣੀ ਮਿਲਣ ਨਾਲ ਰਾਹਤ ਮਿਲ ਸਕੇ। ਇਸ ਮੌਕੇ ਸੋਸਾਇਟੀ ਦੇ ਮੈਂਬਰ ਰਾਜਦੀਪ...
ਮੋਗਾ,22 ਮਈ (ਜਸ਼ਨ)-ਇਤਿਹਾਸਿਕ ਨਗਰ ਡਰੋਲੀ ਭਾਈ ਦੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਪਾਤਸ਼ਾਹੀ ਛੇਵੀਂ ਤੋਂ ਦਰਸ਼ਨ ਅਭਿਲਾਸ਼ੀ ਖਾਲਸਾ ਮਾਰਚ ਅਤੇ (ਵਿਸ਼ਾਲ ਨਗਰ ਕੀਰਤਨ) 14 ਜੇਠ ਸੰਮਤ 550 ਨਾਨਕਸ਼ਾਹੀ 27 ਮਈ ਦਿਨ ਐਤਵਾਰ ਨੂੰ ਸਵੇਰੇ 7 ਵਜੇ ਆਰੰਭ ਹੋ ਕੇ ਰਸਤੇ ਦੇ ਪਿੰਡਾਂ ਸ਼ਹਿਰਾਂ, ਡਗਰੂ, ਸੱਦਾ ਸਿੰਘ ਵਾਲਾ, ਦੌਲਤਪੁਰਾ, ਕਾਲੀਏਵਾਲਾ, ਚੋਟੀਆਂ, ਤਲਵੰਡੀ ਭਾਈ, ਜ਼ੀਰਾ, ਮਖੂ, ਭਰੋਆਣਾ ਆਦਿ ਤੋਂ ਹੁੰਦਾ ਹੋਇਆ ਸ਼ਾਮ ਤੱਕ ਗੁਰਦੁਆਰਾ ਬੇਰ ਸਾਹਿਬ ਪਾਤਸ਼ਾਹੀ ਪਹਿਲੀ ਸੁਲਤਾਨਪੁੁਰ ਲੋਧੀ...
ਮੋਗਾ,22 ਮਈ (ਜਸ਼ਨ)-ਯੂਨੀਵਰਸਲ ਫਸਟ ਚੁਆਇਸ ਐਜੂਕੇਸ਼ਨ ਹੈਂਡ ਆਫਿਸ ਐਸ.ਸੀ.ਓ. 80-81, ਤੀਜੀ ਮੰਜ਼ਿਲ, ਸੈਕਟਰ 17-ਸੀ, ਚੰਡੀਗੜ੍ਹ, ਬਰਾਚ ਆਫਿਸ: ਅਮਿੰ੍ਰਤਸਰ ਰੋਡ ਮੋਗਾ ,ਜੋ ਕਿ ਆਈਲੈਟਸ, ਨੈਨੀ, ਸਪੋਕਨ ਇੰਗਲਿਸ਼ ਦੇ ਨਾਲ ਨਾਲ ਸਟੱਡੀ ਵੀਜ਼ਾ, ਸੁਪਰ ਵੀਜ਼ਾ ਅਤੇ ਆਨਲਾਈਨ ਮਲਟੀਪਲ ਵੀਜ਼ਾ ਦੇ ਖੇਤਰ ਵਿਚ ਮਾਹਿਰ ਜਾਣਿਆ ਜਾਂਦਾ ਹੈ। ਉਕਤ ਜਾਣਕਾਰੀ ਦਿੰਦਿਆਂ ਸੰਸਥਾ ਦੇ ਡਾਇਰੈਕਟਰ ਬਲਦੇਵ ਸਿੰਘ ਵਿਰਦੀ ਨੇ ਦੱਸਿਆ ਕਿ ਇਹ ਸੰਸਥਾ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ ਜਿਸਦਾ ਲਾਇਸੈਂਸ ਨੰਬਰ...
ਮੋਗਾ,22 ਮਈ (ਜਸ਼ਨ)-ਪੰਜਾਬ ਰੋਡਵੇਜ਼ ਅਤੇ ਪਨਬੱਸ ਕਾਮਿਆਂ ਦੀ ਐਕਸ਼ਨ ਕਮੇਟੀ ਦੀ ਮੀਟਿੰਗ ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਤੇ ਟ੍ਰਾਂਸਪੋਰਟ ਮੰਤਰੀ ਨਾਲ ਹੋਈ,ਜਿਸ ਵਿੱਚ ਪ੍ਰਮੁੱਖ ਸਕੱਤਰ ਤੇ ਰੋਡਵੇਜ਼ ਦੇ ਉੱਚ ਅਧਿਕਾਰੀ ਸ਼ਾਮਲ ਹੋਏ। ਮੀਟਿੰਗ ਵਿੱਚ ਹੋਏ ਫੈਸਲੇ ਦੀ ਜਾਣਕਾਰੀ ਦਿੰਦਿਆਂ ਐਕਸ਼ਨ ਕਮੇਟੀ ਮੈਂਬਰ ਜਗਦੀਸ਼ ਸਿੰਘ ਚਾਹਲ, ਰਛਪਾਲ ਸਿੰਘ ਮੌਜਗੜ੍ਹ ਨੇ ਦੱਸਿਆ ਕਿ ਪ੍ਰਮੁੱਖ ਸਕੱਤਰ ਨੇ ਮੰਨਿਆ ਕਿ ਰੋਡਵੇਜ਼ ਅਤੇ ਪਨਬੱਸ ਕਾਮਿਆਂ ਦੀਆਂ ਮੰਗਾਂ ਬਿਲਕੁਲ ਜਾਇਜ਼...
ਮੋਗਾ, 22 ਮਈ (ਜਸ਼ਨ): ਵਾਰਡ ਨੰਬਰ 4 ਵਿੱਚ ਵਿਕਾਸ ਦੇ ਕੰਮ ਮੁੜ ਸ਼ੁਰੂ ਹੋ ਚੁੱਕੇ ਹਨ ਅਤੇ ਅੱਜ ਵਾਰਡ ਦੀਆਂ ਮੇਨ ਗਲੀਆਂ ਵਿੱਚ ਪ੍ਰੀਮੈਕਸ ਪਾਉਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਇਸ ਬਾਰੇ ਵਾਰਡ ਨੰਬਰ 4 ਦੇ ਕੌਂਸਲਰ ਨਸੀਬ ਬਾਵਾ ਨੇ ਦੱਸਿਆ ਕਿ ਸਿਆਸੀ ਕਾਰਨਾਂ ਕਰਕੇ ਬਹੁਤ ਲੰਮੇ ਸਮੇਂ ਤੋਂ ਸ਼ਹਿਰ ਦੇ ਵਿਕਾਸ ਦੇ ਕੰਮਾਂ ਵਿੱਚ ਰੁਕਾਵਟ ਆ ਗਈ ਸੀ, ਪ੍ਰੰਤੂ ਕਾਰਪੋਰੇਸ਼ਨ ਦੇ ਮੇਅਰ ਅਕਸ਼ਿਤ ਜੈਨ ਅਤੇ ਕਾਰਪੋਰੇਸ਼ਨ ਦੇ ਅਫ਼ਸਰਾਂ ਵਿੱਚ ਤਾਲਮੇਲ ਦਿਸ ਰਿਹਾ ਹੈ, ਜਿਸ ਕਾਰਨ ਲੰਮੇ ਸਮੇਂ...
ਨੱਥੂਵਾਲਾ ਗਰਬੀ , 22 ਮਈ (ਪੱਤਰ ਪਰੇਰਕ)-ਨਜ਼ਦੀਕੀ ਪਿੰਡ ਮਾਹਲਾ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਿ੍ਰੰਸੀਪਲ ਸਤੀਸ਼ ਕੁਮਾਰ ਦੁਆ ਦੀ ਅਗਵਾਈ ਵਿੱਚ ਦਸਤਾਰਬੰਦੀ ਦੇ ਮੁਕਾਬਲੇ ਕਰਵਾਏ ਗਏ।ਇਸ ਮੌਕੇ ਤੇ ਪਿ੍ਰੰਸੀਪਲ ਸਤੀਸ਼ ਕੁਮਾਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦਸਤਾਰ ਸਾਡੇ ਸਿਰ ਦਾ ਤਾਜ ਹੀ ਨਹੀ ਹੈ ਬਲਕਿ ਇਹ ਸਾਡੇ ਸਿਰ ਦੀ ਹੈਲਮਟ ਦੀ ਤਰਾਂ ਰੱਖਵਾਲੀ ਵੀ ਕਰਦੀ ਹੈ । ਇਸ ਤੋਂ ਇਲਾਵਾ ਪੱਗ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾ ਅੰਗ ਵੀ ਹੈ।...
ਕੋਟਕਪੂਰਾ, 22 ਮਈ (ਟਿੰਕੂ ਪਰਜਾਪਤੀ) :- ਨੇੜਲੇ ਪਿੰਡ ਹਰੀਨੋਂ ਵਿਖੇ ਸ਼ਰਾਬ ਦਾ ਠੇਕਾ ਚੁਕਵਾਉਣ ਵਾਸਤੇ ਪੰਜਾਬ ਕਿਸਾਨ ਯੂਨੀਅਨ, ਦਿਹਾਤੀ ਮਜਦੂਰ ਸਭਾ ਅਤੇ ਪਿੰਡ ਵਾਸੀਆਂ ਨੇ ਠੇਕੇ ਸਾਹਮਣੇ ਧਰਨਾ ਦੇ ਕੇ ਨਾਅਰੇਬਾਜ਼ੀ ਕਰਦਿਆਂ ਦੱਸਿਆ ਕਿ ਉਕਤ ਠੇਕਾ ਰਾਜਨੀਤਿਕ ਸਰਪ੍ਰਸਤੀ ਕਰਕੇ ਕਾਨੂੰਨ ਨੂੰ ਬਿਲਕੁੱਲ ਛਿੱਕੇ ਟੰਗ ਕੇ ਚਲਾਇਆ ਜਾ ਰਿਹਾ ਹੈ, ਕਿਉਂਕਿ ਉਕਤ ਸ਼ਰਾਬ ਦਾ ਠੇਕਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਚਾਰਦੀਵਾਰੀ ਤੋਂ ਸਿਰਫ 66 ਫੁੱਟ ਦੀ ਦੂਰੀ ’ਤੇ ਹੈ, ਜਦਕਿ ਦੇਸ਼...

