News

ਮੋਗਾ, 23 ਮਈ ( ਜਸ਼ਨ)-ਮਾਲਵੇ ਦੀ ਆਰ.ਆਈ.ਈ.ਸੀ.ਆਪਣੇ ਕਿੱਤੇ ’ਚ ਮਾਹਿਰ ਇਮੀਗਰੇਸ਼ਨ ਮੰਨੀ ਜਾਣ ਵਾਲੀ ਇਕ ਮੋਹਰੀ ਸੰਸਥਾ ਹੈ। ਸੰਸਥਾ ਦੇ ਡਾਇਰੈਕਟਰ ਰੋਹਿਤ ਬਾਂਸਲ ਅਤੇ ਕੀਰਤੀ ਬਾਂਸਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਸਥਾ ਵਲੋਂ ਵਿਦਿਆਰਥੀਆਂ ਨੂੰ ਸਹੀ ਜਾਣਕਾਰੀ ਦੇ ਕੇ ਬਾਹਰ ਜਾਣ ਦਾ ਸੁਪਨਾ ਹੀ ਸਾਕਾਰ ਨਹੀਂ ਕੀਤਾ ਜਾਂਦਾ ਸਗੋਂ ਉਨਾਂ ਨੂੰ ਰੁਜ਼ਗਾਰ ਮੁਖੀ ਵੀ ਬਣਾਇਆ ਜਾਂਦਾ ਹੈ। ਹੁਣ ਤੱਕ ਵੱਡੇ ਪੱਧਰ ’ਤੇ ਵਿਦਿਆਰਥੀ ਸੰਸਥਾ ਵਲੋਂ ਵਿਦੇਸ਼ਾਂ ਦੀ ਧਰਤੀ ’ਤੇ ਆਪਣਾ...
ਲੁਧਿਆਣਾ, 23 ਮਈ (ਕਮਲ)- ਦੁੱਗਰੀ ਫੇਸ-1 ’ਚ ਸਥਿਤ ਆਈ ਵਰਲਡ ਜਿੰਮ ’ਚ ਪਹੰੁਚੇ ਡਬਲਯੂ ਡਬਲਯੂ ਈ ਰੈਸਲਰ ਦਾ ਗ੍ਰੇਟ ਖਲੀ ਉਰਫ਼ ਦਲੀਪ ਸਿੰਘ ਰਾਣਾ ਨੇ, ਜਿੱਥੇ ਆਪਣੇ ਪ੍ਰਸੰਸਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ, ਉਥੇ ਖੇਡਾਂ, ਬਾਡੀ ਬਿਲਡਿੰਗ ਅਤੇ ਰੈਸਿਗ ’ਚ ਹਿੱਸਾ ਲੈਣ ਲਈ ਵੀ ਪ੍ਰੇਰਿਤ ਕੀਤਾ। ਉਨਾਂ ਹਾਜ਼ਰੀਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਨਸ਼ਾ ਨੌਜਵਾਨਾਂ ਦੇ ਸਰੀਰ ਵਿਚ ਪ੍ਰਵੇਸ਼ ਕਰ ਰਿਹਾ ਹੈ ਕਿਉਂਕਿ ਉਹਨਾਂ ਦਾ ਧਿਆਨ ਆਪਣੇ ਸਰੀਰਕ ਤੰਦਰੁਸਤੀ ਵੱਲ...
ਮੋਗਾ,23 ਮਈ (ਜਸ਼ਨ)-ਸਰਕਾਰੀ ਪ੍ਰਾਇਮਰੀ ਸਕੂਲ ’ਚ ਰੋਟਰੀ ਕਲੱਬ ਮੋਗਾ ਰਾਇਲ ਵੱਲੋਂ ਬੱਚਿਆਂ ਦੀ ਜ਼ਰੂਰਤ ਨੂੰ ਦੇਖਦਿਆਂ 150 ਦੇ ਕਰੀਬ ਵਿਦਿਆਰਥੀਆਂ ਨੂੰ ਸਕੂਲ ਬੈਗ ਤੇ ਜੁਮੈਟਰੀ ਬਾਕਸ ਵੰਡੇ ਗਏ। ਮੋਗਾ ਦੀ ਇੰਦਰਾ ਕਲੌਨੀ ’ਚ ਸਥਿਤ ਇਸ ਸਕੂਲ ਦੀ ਹੈੱਡ ਟੀਚਰ ਰਮਨਦੀਪ ਕੌਰ ਨੇ ਰੋਟਰੀ ਕਲੱਬ ਮੋਗਾ ਰਾਇਲ ਦਾ ਧੰਨਵਾਦ ਕਰਦਿਆਂ ਆਖਿਆ ਕਿ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਮੇਂ ਸਮੇਂ ’ਤੇ ਉਹਨਾਂ ਦੇ ਸਕੂਲ ਦੇ ਬੱਚਿਆਂ ਦੀ ਮਦਦ ਕੀਤੀ ਜਾਂਦੀ ਹੈ ਜੋ ਕਿ ਬੇਹੱਦ ਸ਼ਲਾਘਾਯੋਗ ਕਾਰਜ ਹੈ...
ਮੋਗਾ,23 ਮਈ (ਜਸ਼ਨ)-ਮੋਗਾ ਦੀ ਦਾਣਾ ਮੰਡੀ ਦੇ ਰਹਿਣ ਵਾਲੇ ਬਿਹਾਰ ਨਿਵਾਸੀ ਮੁੰਨਾ ਨੂੰ ਉਸਦੀ ਸਰਜਰੀ ਲਈ ਰੋਟਰੀ ਕਲੱਬ ਮੋਗਾ ਰਾਇਲ ਨੇ 25 ਹਜ਼ਾਰ ਦੀ ਨਗਦ ਰਾਸ਼ੀ ਇਲਾਜ ਲਈ ਦਿੱਤੀ । ‘ਸਾਡਾ ਮੋਗਾ ਡੌਟ ਕੌਮ’ ਨੂੰ ਮਿਲੀ ਜਾਣਕਾਰੀ ਮੁਤਾਬਕ ਮੁੰਨਾ ਮੋਗਾ ਦੀ ਮੰਡੀ ਵਿੱਚ ਆਪਣੇ ਪਰਿਵਾਰ ਦੇ ਨਾਲ ਇੱਕ ਸ਼ੈੱਡ ਥੱਲੇ ਰਹਿੰਦਾ ਹੈ ਅਤੇ ਕਰੀਬ 2 ਸਾਲ ਪਹਿਲਾਂ ਉਹ ਸਟੋਵ ਫਟਣ ਨਾਲ ਕਰੀਬ 60% ਝੁਲਸ ਗਿਆ ਸੀ ਜਿਸਨੂੰ ਰੋਟਰੀ ਕਲੱਬ ਮੋਗਾ ਰਾਇਲ ਨੇ ਪਹਿਲਾਂ ਵੀ ਸਹਾਇਤਾ ਦਿੱਤੀ ਸੀ, ਪਰ ਹੁਣ...
ਮੋਗਾ,23 ਮਈ (ਜਸ਼ਨ): -ਡਾਇਟ ਪਿ੍ਰੰਸੀਪਲ ਸੁਖਚੈਨ ਸਿੰਘ ਹੀਰਾ ਦੀ ਸਰਪ੍ਰਸਤੀ ਅਤੇ ਤੇਜਪਾਲ ਸਿੰਘ ਜ਼ਿਲਾ ਮੈਂਟਰ ਸਾਇੰਸ ਦੀ ਅਗਵਾਈ ’ਚ ਇਕ ਰੋਜ਼ਾ ਸਾਇੰਸ ਅਪਰ ਪ੍ਰਾਇਮਰੀ ਟੀਚਰ ਟਰੇਨਿੰਗ ਪ੍ਰੋਗਰਾਮ ਮੋਗਾ ਵਿਖੇ ਕਰਵਾਇਆ ਗਿਆ। ਇਸ ਮੌਕੇ ਰਿਸੋਰਸ ਪਰਸਨ ਕੁਲਦੀਪ ਸਿੰਘ ਕਪੂਰੇ ,ਰਮਨਦੀਪ ਸ਼ਾਰਧਾ,ਅਸ਼ਵਨੀ ਕੁਮਾਰ,ਦਿਲਬਾਗ ਸਿੰਘ,ਗੁਰਮੀਤ ਸਿੰਘ,ਸਤਨਾਮ ਸਿੰਘ ਅਤੇ ਸੁਖਪ੍ਰੀਤ ਸਿੰਘ ਬਲਾਕ ਮੈਂਟਰ ਨੇ ਅਧਿਆਪਕਾਂ ਨੂੰ ਹੱਥੀਂ ਕਿਰਿਆਵਾਂ ਕਰਵਾਉਣ ਲਈ ਸਿੱਖਿਅਤ ਕੀਤਾ । ਇਸ ਮੌਕੇ ਅਧਿਆਪਕਾਂ...
ਮੋਗਾ 23 ਮਈ(ਜਸ਼ਨ)-ਡਿਪਟੀ ਕਮਿਸ਼ਨਰ ਮੋਗਾ ਸ੍ਰ ਦਿਲਰਾਜ ਸਿੰਘ ਦੇ ਹੁਕਮਾਂ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਾਜੇਸ਼ ਤਿ੍ਰਪਾਠੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਜਿਲਾ ਬਾਲ ਸੁਰੱਖਿਆ ਅਫ਼ਸਰ ਮੋਗਾ ਮੈਡਮ ਪਰਮਜੀਤ ਕੌਰ ਵੱਲੋ ਜਿਲਾ ਇੰਸਪੈਕਸ਼ਨ ਕਮੇਟੀ ਨਾਲ ਜਿਲੇ ਦੇ ਸਮਰ ਫੀਲਡ ਸਕੂਲ ਡਰੋਲੀ ਭਾਈ ਅਤੇ ਜੀ.ਐਨ. ਕਾਨਵੈਂਟ ਸਕੂਲ ਭਲੂਰ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ ਬੱਸਾਂ ਦੀ ਹਾਲਤ, ਸੀ.ਸੀ.ਟੀ.ਵੀ. ਕੈਮਰੇ, ਸਪੀਡ ਗਵਰਨਰ...
ਮੋਗਾ 23 ਮਈ(ਜਸ਼ਨ)-ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪ੍ਰਸ਼ਾਸਕੀ ਸੁਧਾਰਾਂ ਤਹਿਤ ਜ਼ਿਲੇ ਦੇ 82 ਪੇਂਡੂ ਅਤੇ ਸ਼ਹਿਰੀ ਸੇਵਾ ਕੇਂਦਰਾਂ ਵਿੱਚ 1 ਜਨਵਰੀ ਤੋਂ 30 ਅਪ੍ਰੈਲ, 2018 ਤੱਕ ਲੋਕਾਂ ਨੂੰ ਵੱਖ-ਵੱਖ ਵਿਭਾਗਾਂ ਨਾਲ ਸਬੰਧਿਤ ਕੁੱਲ 1,04,127 ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ. ਦਿਲਰਾਜ ਸਿੰਘ ਨੇ ਦਿੱਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ ਦੇ ਪੇਂਡੂ ਖੇਤਰਾਂ ਵਿੱਚ ਖੋਲੇ ਗਏ 70 ਸੇਵਾ ਕੇਂਦਰਾਂ ਅਤੇ ਸ਼ਹਿਰੀ ਖੇਤਰ ਵਿੱਚ ਆਉਂਦੇ...
ਮੋਗਾ 23 ਮਈ:(ਜਸ਼ਨ)-ਜ਼ਿਲੇ ਵਿੱਚ ਲਘੂ ਉਦਯੋਗਾਂ ਨੂੰ ਪ੍ਰਫੁੱਲਤ ਕਰਨ ਲਈ ਵਿਸ਼ੇਸ਼ ਯਤਨ ਕੀਤੇ ਜਾਣਗੇ, ਤਾਂ ਜੋ ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਵਾ ਕੇ ਉਨਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾ ਸਕੇ। ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਰਾਜੇਸ਼ ਤਿ੍ਰਪਾਠੀ ਨੇ ਮਾਈਕਰੋ ਲਘੂ ਅਤੇ ਮੀਡੀਅਮ ਉਦਯੋਗ (ਐਮ.ਐਸ.ਐਮ.ਈ.) ਵੱਲੋ ਸਥਾਨਕ ਮੀਟਿੰਗ ਹਾਲ ਵਿਖੇ ਜ਼ਿਲੇ ਦੇ ਸਨਅਤਕਾਰਾਂ ਦੀ ਆਯੋਜਿਤ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਸ੍ਰੀ ਤਿ੍ਰਪਾਠੀ ਨੇ ਦੱਸਿਆ ਕਿ ਐਮ.ਐਸ...
ਸਾਦਿਕ,23ਮਈ (ਰਘਬੀਰ ਸਿੰਘ) :- ਪੰਜਾਬ ਸਰਕਾਰ ਵੱਲੋਂ ਸੂਬੇ ਭਰ ‘ਚ ਚੱਲ ਰਹੀ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੀ ਮਿਆਦ 31 ਅਕਤੂਬਰ 2018 ਤੱਕ ਵਧਾ ਦਿੱਤੀ ਗਈ ਹੈ।ਇਸ ਜਾਣਕਾਰੀ ਨੂੰ ਲਾਭਪਾਤਰੀਆਂ ਤੱਕ ਪਹੁੰਚਾਉਣ ਦੇ ਮੰਤਵ ਨਾਲ ਸਿਵਲ ਸਰਜਨ ਡਾ. ਰਾਜਿੰਦਰ ਕੁਮਾਰ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਜਗਰਾਜ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬੀਮਾ ਯੋਜਨਾ ਸਬੰਧੀ ਜਾਗਰੂਕਤਾ ਸਮਗਰੀ ਤਿਆਰ ਕਰ ਫੀਲਡ ਸਟਾਫ ਅਤੇ ਆਸ਼ਾ ਰਾਹੀਂ ਹਰ ਪਿੰਡ-ਕਸਬੇ ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ...
ਮੋਗਾ,23 ਮਈ (ਜਸ਼ਨ)- ਆਪਣੇ ਚਾਰ ਸਾਲਾਂ ਦੇ ਸ਼ਾਸਨ ਦੌਰਾਨ ਕੇਂਦਰ ਦੀ ਬੀ ਜੇ ਪੀ ਸਰਕਾਰ ਨੇ ਦੇਸ਼ ਦਾ ਸਾਰਾ ਧੰਨ ,ਮਾਲ ਖਜ਼ਾਨੇ ਕਾਰਪੋਰੇਟ ਘਰਾਣਿਆਂ ਅਤੇ ਕੰਪਨੀਆਂ ਨੂੰ ਲੁਟਾ ਕੇ ਦੇਸ਼ ਦੀ ਜਨਤਾ ਨਾਲ ਧਰੋਹ ਕਮਾਇਆ ਹੈ ,ਜਿਸ ਦਾ ਨਤੀਜਾ ਆਉਣ ਵਾਲੇ ਚੁਣਾਵੀ ਵਰੇ ਵਿਚ ਕੇਂਦਰ ਸਰਕਾਰ ਨੂੰ ਭੁਗਤਣਾ ਪਵੇਗਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸੀ ਪੀ ਆਈ ਦੇ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ‘ਪੋਲ ਖੋਲ ਹੱਲਾ ਬੋਲ ’ ਦੌਰਾਨ ਮੋਗਾ ਵਿਖੇ ਕੀਤੇ ਗਏ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਪਾਰਟੀ...

Pages